ਲੜਕੀ: ਜਾਨ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ? ਲੜਕਾ: ਜਿੰਨਾ ਤੂੰ ਮੈਨੂੰ ਕਰਦੀ ਹੈਂ। ਲੜਕੀ: ਮਤਲਬ ਤੁਸੀਂ ਵੀ ਟਾਇਮ ਪਾਸ ਕਰ ਰਹੇ ਹੋ।
ਮੈਂ ਦਰਵਾਜ਼ਾ ਖੋਲਿਆ ਤਾਂ ਉਨ੍ਹਾ ਦੀਆਂ ਅੱਖਾਂ ਚ ਹੰਝੂ ਤੇ ਚਿਹਰੇ ਤੇ ਖੁਸ਼ੀ ਸੀ... . . . . . ਸਾਹਾਂ ਚ ਸਾਹ ਤੇ ਦਿਲ ਚ ਬੇਬਸੀ ਸੀ . . . . . . ਕਮਲੀ ਨੇ ਪਹਿਲਾਂ ਨਹੀ ਦਸਿਆ ਕਿ ਦਰਵਾਜ਼ੇ ਚ ਉਂਗਲੀ ਫਸੀ ਸੀ।
ਜਦੋਂ ਦਾੜੀ ਆਉਂਦੀ ਨਹੀ ਤਾਂ ਬੰਦਾ ਦਵਾਈ ਭਾਲਦਾ; ਜਦੋਂ ਆ ਜਾਂਦੀ ਹੈ ਤਾਂ ਨਾਈ ਭਾਲਦਾ; ਜਦੋਂ ਚਿੱਟੀ ਹੋ ਜਾਂਦੀ ਹੈ ਤਾਂ 'Dye' ਭਾਲਦਾ।
ਲੜਕਾ: ਮੈਂ ਕਿਹਾ ਸੋਹਣੀਏ I Love You ਲੜਕੀ: ਸ਼ਕਲ ਦੇਖੀ? ਲੜਕਾ: ਕੋਈ ਨਾ ਤੂੰ ਜਿੱਦਾਂ ਦੀ ਵੀ ਵੀੰਗੀ - ਟੇਢੀ ਹੈਂ, ਪਸੰਦ ਹੈਂ ਮੈਨੂੰ। ਲੜਕੀ: ਖੜ ਜਾ ਕੰਜਰਾ।
ਮੇਰਾ ਗਵਾਂਢੀ ਬਾਬਾ ਜੋ ਦੋ ਦਿਨ ਪਹਿਲਾਂ ਰੱਬ ਨੂੰ ਪਿਆਰਾ ਹੋ ਗਿਆ ਸੀ, ਰਾਤ ਮੇਰੇ ਸੁਪਨੇ ਵਿੱਚ ਆਇਆ ਤੇ ਕਹਿੰਦਾ, "ਪੁੱਤ ਜਿੰਨੇ ਮਰਜ਼ੀ ਪਾਪ ਕਰ ਲੈ, ਨਰਕਾਂ ਵਿੱਚ ਨਹੀਂ ਜਾਣਾ ਤੂੰ ਕਿਉਂਕਿ ਨਰਕਾਂ ਵਿੱਚ ਜਗ੍ਹਾ ਹੈ ਨਹੀਂ। ਅਸੀਂ ਵੀ ਬਾਹਰ ਕੰਧ ਤੇ ਬੈਠੇ ਹਾਂ। ਮੈਂ ਪੁਛਿਆ ਕਿਉਂ? ਕਹਿੰਦਾ ਅੰਦਰ ਸਾਰੇ ਲੀਡਰ ਭਰੇ ਹੋਏ ਆ।
ਇੱਕ ਪੇਂਡੂ: ਯਾਰ ਕਰੀਨਾ ਦੀ ਬਹੁਤ ਚੜਾਈ ਆ। ਦੂਜਾ ਪੇਂਡੂ: ਨਹੀ ਓਏ, ਕੈਟਰੀਨਾ ਦੀ ਜਿਆਦਾ ਆ। ਕੋਲ ਅਮਲੀ ਖੜਾ ਸੀ, ਸੁਣ ਕੇ ਬੋਲਿਆ, "ਨੈਣਾ ਦੇਵੀ ਦੀ ਕਿਹੜਾ ਘੱਟ ਚੜਾਈ ਆ, ਪੂਰੀਆਂ 500 ਪੌੜੀਆਂ ਆ।
ਪੰਜਾਬੀ ਔਰਤਾਂ ਕਦੇ ਫੈਂਸਲਾ ਨਹੀ ਕਰ ਸਕਦੀਆਂ ਕਿ ਉਨ੍ਹਾਂ ਦਾ ਬੱਚਾ ਮੋਟਾ ਹੋਣਾ ਚਾਹੀਦਾ ਜਾਂ ਫਿਟ ਮਾਂ (ਰਸੋਈ ਵਿਚੋਂ): ਪੁੱਤ ਆਲੂ ਦਾ ਪਰਾਂਠਾ ਚਾਹੀਦਾ ਜਾਂ ਗੋਭੀ ਦਾ? ਬੇਟਾ: ਆਲੂ ਦਾ। ਮਾਂ: ਆਲੂ ਘੱਟ ਖਾਇਆ ਕਰ ਸ਼ਰੀਰ ਦੇਖ ਆਪਣਾ। ਬੇਟਾ: ਠੀਕ ਹੈ ਗੋਭੀ ਦਾ ਦੇ ਦਿਓ। ਮਾਂ: ਨਾਲ ਕੀ ਲਵੇਂਗਾ, ਘਿਓ ਜਾਂ ਮੱਖਣ?
ਜਿੱਥੇ - ਜਿੱਥੇ ਉਸਨੇ ਕਦਮ ਰੱਖੇ ਅਸੀਂ ਉਹ ਧਰਤੀ ਚੁੰਮ ਲਈ, ਪਰ ਉਹਬਾਂਦਰੀ ਜਿਹੀ ਸਾਡੇ ਘਰ ਆ ਕੇ ਕਹਿੰਦੀ, 'ਆਂਟੀ ਤੁਹਾਡਾ ਮੁੰਡਾ ਮਿੱਟੀ ਖਾਂਦਾ'।