ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ ਰੱਸੀ ਲਵੋ ਤੇ ਇੱਕ ਦੱਰਖਤ ਨਾਲ ਬੰਨ ਦਿਉ . . . . . . . . . . . . . . . . . . ਨਾਂ... ਨਾਂ... ਨਾਂ... ਖੁਦਕੁਸ਼ੀ ਨਹੀਂ ਕਰਨੀ, ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ ਤੇ ਝੂਟੇ - ਮਾਟੇ ਲਵੋ। ਦੁਨੀਆ ਦੇ ਰੌਲੇ - ਰੱਪੇ ਤਾਂ ਮੁੱਕਣੇ ਹੀ ਨਹੀ।
ਯਾਦ ਰਹੇ 5 ਅਪ੍ਰੈਲ ਨੂੰ ਜੁਗਨੂੰ ਬਣ ਕੇ ਬਨੇਰਿਆਂ ਤੇ ਸਿਰਫ ਖੜੇ ਹੋਣਾ, ਉਡਣਾ ਨਹੀਂ, ਨਹੀਂ ਤਾਂ ਖੰਭ ਛਿੱਲੇ ਜਾਣਗੇ! ~ ਵਲੋਂ ਪੰਜਾਬ ਪੁਲਿਸ
ਮਰਦਾਂ ਦਾ ਦਰਦ ਇੱਕ ਕਰੋਨਾ,ਦੂਜਾ ਕਰਫਿਊ,ਤੀਜਾ ਮੀਂਹ, ਚੌਥਾ ਠੇਕੇ ਬੰਦ,ਪੰਜਵਾਂ ਨਰਾਤੇ, ਛੇਵਾ ਹਰ ਵੇਲੇ ਜਨਾਨੀ ਦੀ ਨਿਗਾ ਵਿਚ! ਜਵਾਂ ਮਾਰਤੇ ਰੱਬ ਨੇ
ਪੁਲਿਸ-ਕਿੱਥੇ ਚੱਲਿਆਂ? ਤੈਨੂੰ ਪਤਾ ਨੀਂ ਕਰਫਿਊ ਲੱਗਿਆ। ਬੰਦਾ: ਮੈਂ ਤਾਂ ਜੀ ਮੂਵ ਲੈਣ ਚੱਲਿਆਂ, ਕਰਫਿਊ ਦਾ ਪਤਾ ਤਾਂ ਪਿਛਲੇ ਨਾਕੇ ਤੇ ਈ ਲੱਗ ਗਿਆ ਸੀ।