ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ।। ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ।।१।। why do you waver, o mortal being? the creator lord himself shall protect you. he who created you will also provide nourishment and support. ~ sri guru granth sahib ji: ang 724
ਭਵਜਲਿ ਡੂਬਤ ਸਤਿਗੁਰ ਕਾਢੈ।। ਜਨਮ ਜਨਮ ਕਾ ਟੂਟਾ ਗਾਢੈ।।२।। the true guru saves the drowning being from terrifying world-ocean. he reunites those who were separated for countless incarnations!।। 2।।
ਮਨ ਮੇਰੇ ਕਰਤੇ ਨੋ ਸਾਲਾਹਿ।। ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ।। o my mind, praise the creator. give up all your clever tricks, and fall at the feet of the guru!
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ।। ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ।। the world of your bani, lord, is ambrosial nectar. hearing it again and again, i am elevated to the supreme heights!
ਸੋ ਬ੍ਰਾਹਮਣ ਜੋ ਬ੍ਰਹਮ ਬੀਚਾਰੈ।। ਬ੍ਰਾਹਮਣ ਉਹ ਹੈ, ਜੋ ਸਰਬ-ਵਿਆਪਕ ਪ੍ਰਭੂ ਵਿੱਚ ਸੁਰਤਿ ਜੋੜਦਾ ਹੈ। he alone is a brahmin, who contemplates god.
ਲੇਖੈ ਕਤਿਹ ਨ ਛੂਟਿਐ ਖਿਨੁ ਖਿਨੁ ਭੂਲਨਹਾਰ।। (ਅੰਗ - ੨੬੧) ਜੀਵ ਖਿਨ-ਖਿਨ ਭੁੱਲਾਂ ਕਰਦੇ ਹਨ, ਜੇ ਲੇਖਾ ਹੋਵੇ ਤਾਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀ ਹੋ ਸਕਦੇ। by the account of our deeds, we can never be liberated; one makes mistakes each and every moment.
ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ।। (ਅੰਗ - ੨੬੦) ਹਉਮੈ ਦੂਰ ਹੋਏ ਤਾਂ ਆਤਮਕ ਆਨੰਦ ਮਿਲਦਾ ਹੈ। ਮਨ ਤੇ ਤਨ ਨਰੋਏ ਹੋ ਜਾਂਦੇ ਹਨ। as pride vanishes - peace prevails; mind and body are healed.
ਅੰਧੀ ਕੋਠੀ ਤੇਰਾ ਨਾਮੁ ਨਾਹੀ ।। (ਅੰਗ - ੩੫੪) ਹੇ ਪ੍ਰਭੂ! ਜਿਸ ਹਿਰਦੇ ਵਿੱਚ ਤੇਰਾ ਨਾਮ ਨਹੀਂ ਉਹ ਇੱਕ ਹਨੇਰੀ ਕੋਠੜੀ ਹੀ ਹੈ। without the name of the lord, the chamber of soul remains dark.
ਵਿੱਦਿਆ ਵੀਚਾਰੀ ਤਾਂ ਪਰਉਪਕਾਰੀ ।। (ਅੰਗ - ੩੫੬) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ। contemplating and reflecting upon knowledge, one becomes a benefactor to others.
ਜੀਵਤ ਦੀਸੈ ਤਿਸੁ ਸਰਪਰ ਮਰਣਾ।। (ਅੰਗ - ੩੭੪) ਜੋ ਮਾਇਆ ਦੇ ਆਸਰੇ ਜੀਉਂਦਾ ਦਿੱਸਦਾ ਹੈ, ਉਸ ਨੂੰ ਜ਼ਰੂਰ ਆਤਮਕ ਮੌਤ ਹੜਪ ਕਰੀ ਰੱਖਦੀ ਹੈ। who is alive, shall surely die.
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ।। (ਅੰਗ ४०१) ਚੰਗੇ ਮੰਦੇ ਸ਼ਗਨਾ ਦੇ ਸਹਿਮ ਉਸ ਮਨੁੱਖ ਨੂੰ ਚਿੰਮ੍ਬੜਦੇ ਹਨ ਜਿਸ ਦੇ ਚਿੱਤ ਵਿੱਚ ਪਰਮਾਤਮਾ ਨਹੀ ਵੱਸਦਾ। good and bad omens affect those who do not adorn lord in mind.
ਸਲੋਕ ਮ: ੪।। ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ।। ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ।। ਜਿਸ ਦੇ ਅੰਦਰ ਆਤਮਕ ਹਨੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਦੀ ਹੈ। ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ ਅਤੇ ਇਸ ਛਲ ਫਰੇਬ ਰਾਂਹੀ ਉਹ ਬਿਲਕੁਲ ਤਬਾਹ ਹੋ ਜਾਂਦਾ ਹੈ। he, within whom is spiritual ignorance and who puts not faith in the true guru, his understanding is rendered dim. he, within whom is deceit, deems all deceitful and through his deception, he is utterly ruined.