ਸੋਈ ਕਰਾਇ ਜੋ ਤੁਧੁ ਭਾਵੈ।। ਮੋਹਿ ਸਿਆਣਪ ਕਛੂ ਨ ਆਵੈ।। ਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ। (o lord)! make me do, what pleases you. i have no cleverness at all!
ਗੁਰ ਕੀ ਹਰਿ ਟੇਕ ਟਿਕਾਇ।। ਅਵਰ ਆਸਾ ਸਭ ਲਾਹਿ।। ਹੇ ਭਾਈ! ਪ੍ਰਭੂ ਦੇ ਰੂਪ ਗੁਰੂ ਦੇ ਆਸਰੇ ਤੇ ਭਰੋਸਾ ਰੱਖ, ਹੋਰ (ਆਸਰਿਆਂ ਦੀਆਂ) ਸਭ ਆਸਾਂ (ਮਨ ਵਿਚੋਂ) ਦੂਰ ਕਰ ਦੇ। hold tight to the support of the guru, the lord. give up all other hopes. ~ guru arjan dev ji
ਜਹ ਮਾਤ ਪਿਤਾ ਸੁਤ ਮੀਤ ਨ ਭਾਈ।। ਮਨ ਊਹਾ ਨਾਮੁ ਤੇਰੈ ਸੰਗਿ ਸਹਾਈ।। where there is no mother, father, children, friends or siblings - o my mind, there only the name of the lord, shall be with you as your help and support. sri guru granth sahib ji: ang 264
ਬੰਦੇ ਖੋਜੁ ਦਿਲ ਹਰ ਰੋਜ਼ ਨਾ ਫਿਰੁ ਪਰੇਸਾਨੀ ਮਾਹਿ।। ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ।।੧।। o human being, search your own heart every day and do not wander around in confusion. this world is just a magic show; you will not get anything from it. ~ bhagat kabir ji - sggs ji: 727
ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸੁ ਪਇਓਈ।। i am unworthy. i have no worth or virtue at all. o lord! you have taken pity on me! ~ guru arjan dev ji: sggsji-1429
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ।।੨।। for each and every person, our lord and master provides sustenance. why are you afraid, o mind? sri guru granth sahib ji - ang 10
ਜੋ ਹੋਆ ਹੋਵਤ ਸੋ ਜਾਨੈ।। ਪ੍ਰਭ ਅਪਨੇ ਕਾ ਹੁਕਮੁ ਪਛਾਨੈ।। god's devotees know that everything happens according to god's will; they accept everything as god's will! ~ guru arjan dev ji: sggs ji: 286
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।। when the true guru is merciful, you will enjoy the lord's love! ~ guru amar daas ji: sggs ji: 149
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਿਹ ਮਿਤ।। ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਲਾਇ ਚਿਤੁ।। if you make friends with the self-willed manmukhs, o friend, who can you ask for peace? make friends with the gurmukhs, and focus your consciousness on the true guru!
ਜਬ ਲਗੁ ਮੇਰੀ ਮੇਰੀ ਕਰੈ।। ਤਬ ਲਗੁ ਕਾਜੁ ਏਕੁ ਨਹੀਂ ਸਰੈ।। ਜਬ ਮੇਰੀ ਮੇਰੀ ਮਿਟਿ ਜਾਇ।। ਤਬ ਪ੍ਰਭ ਕਾਜੁ ਸਵਾਰਿਹ ਆਇ।। as long as he cries out, "mine! mine!, none of his tasks is accomplished. when such possessiveness is erased & removed, then god comes and resolves his affairs!" ~ guru arjan dev ji: sggs ji: 1160
ਦੁਖ ਤਿਸੈ ਪਹਿ ਆਖੀਅਹਿ ਸੁਖ ਜਿਸੈ ਹੀ ਪਾਸਿ।। tell your troubles to the one who is the source of all comfort!
ਹਮ ਮੂਰਖ ਮੂਰਖ ਮਨ ਮਾਹਿ।। ਹਉਮੈ ਵਿਚਿ ਸਭ ਕਾਰ ਕਮਾਹਿ।। we all are ignorant; ignorance fills our minds. because we do all our deeds in ego. ~ guru amar dass ji: sggsji - 666